ਲੰਡਨ (ਅਨਸ)- ਸ਼ੂਗਰ ਪੀੜਤਾਂ 'ਚ ਬਲੱਡ ਪ੍ਰੈਸ਼ਰ ਘੱਟ ਕਰਨ ਵਾਲਾ ਇਲਾਜ ਹਾਰਟ ਅਟੈਕ ਨਾਲ ਹੋਣ ਵਾਲੀ ਮੌਤ ਦਾ ਖਤਰਾ ਵਧਾ ਸਕਦਾ ਹੈ। ਇਹ ਉਨ੍ਹਾਂ ਵਿਅਕਤੀਆਂ ਲਈ ਘਾਤਕ ਹੈ, ਜਿਨ੍ਹਾਂ ਦਾ ਸਿਸਟੋਲਿਕ ਬਲੱਡ ਪ੍ਰੈਸ਼ਰ ਦਾ ਪੱਧਰ 140 ਤੋਂ ਘੱਟ ਹੈ। ਇਸ ਸਬੰਧੀ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਾਲੇ ਇਲਾਜ 'ਚ ਐਂਟੀ-ਹਾਈਪਰਟੈਂਸਿਵ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸ਼ੂਗਰ ਪੀੜਤਾਂ ਅਤੇ 140 ਤੋਂ ਹੇਠਲੇ ਪੱਧਰ ਵਾਲੇ ਸਿਸਟੋਲਿਕ ਬਲੱਡ ਪ੍ਰੈਸ਼ਰ ਪੀੜਤਾਂ ਲਈ ਹਾਨੀਕਾਰਕ ਹੈ। ਇਸ ਖੋਜ ਲਈ ਵਿਗਿਆਨਕਾਂ ਨੇ ਇਲਾਜ ਸਾਹਿਤ ਦੀ ਵਿਸਥਾਰਿਤ ਸਮੀਖਿਆ ਕੀਤੀ।
ਭਾਰਤ ਦੀਆਂ ਸਭ ਤੋਂ ਖੂਬਸੂਰਤ ਪਹਾੜੀਆਂ 'ਚ ਸ਼ਾਮਲ ਹੈ ਇਹ ਸ਼ਹਿਰ
NEXT STORY